ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਪੰਜਾਬ ਪਾਵਰ ਕਾਮ ਦੀ ਲਾਹਪ੍ਰਵਾਹੀ ਕਾਰਨ ਸ਼ਹਿਰ ਵਾਸਿਆਂ ਵਿੱਚ ਰੋਸ਼ ਦੀ ਲਹਿਰ

ਕਾਦੀਆਂ 14 ਜੂਨ (ਮਕਬੂਲ ਅਹਿਮਦ): ਕਾਦੀਆਂ ਵਿੱਚ ਪਾਵਰਕਾਮ ਦੀ ਲਾਪਰਵਾਹੀ ਦੇ ਚਲਦੀਆਂ ਸ਼ਹਿਰ ਦੀ ਲਗਾਤਾਰ 14-14 ਘੰਟੇ ਬਿਜਲੀ ਬੰਦ ਰਹਿਣ ਕਾਰਨ ਕਾਦੀਆਂ ਸ਼ਹਿਰ ਵਾਸਿਆਂ ਵਿੱਚ ਰੋਸ਼ ਦੀ ਲਹਿਰ ਪੈਦਾ ਹੋ ਗਈ ਹੈ। ਸ਼ਹਿਰ ਵਾਸਿਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਹਿਰ ਦੀ ਬਿਜਲੀ ਇਸ ਕਰਕੇ ਬੰਦ ਰਹਿੰਦੀ ਹੈ ਕਿ ਪਾਵਰਕਾਮ ਵਲੋਂ ਲਾਪਰਵਾਹੀ ਵਰਤੇ ਜਾਣ ਕਾਰਨ ਲਾਈਨਾਂ ਵਿੱਚ ਖ਼ਰਾਬੀ ਰਹਿੰਦੀ ਹੈ।  ਜਿਸ ਕਾਰਨ ਇਥੇ ਬਿਜਲੀ ਹਮੇਸ਼ਾ ਖ਼ਰਾਬ ਰਹਿੰਦੀ ਹੈ। ਅਤੇ 10 ਤੋਂ 15 ਘੰਟੇ ਤੱਕ ਬਿਜਲੀ ਦਾ ਫ਼ਾਲਟ ਹੀ ਨਹੀਂ ਮਿਲਦਾ। ਜਿਸਦੇ ਕਾਰਨ ਸ਼ਹਿਰ ਵਾਸੀਆਂ ਨੂੰ ਸਖ਼ਤ ਗਰਮੀ ਦੇ ਚਲਦੀਆਂ ਭਾਰੀ ਪ੍ਰੇਸ਼ਾਨੀ ਝੇਲਨੀ ਪੈਂਦੀ ਹੈ। ਅਤੇ ਛੋਟੇ ਬਚਿਆਂ ਦਾ ਸਖ਼ਤ ਗਰਮੀ ਪੈਣ ਕਾਰਨ ਬੁਰਾ ਹਾਲ ਹੋ ਜਾਂਦਾ ਹੈ। ਬੁਧਵਾਰ ਸਵੇਰ ਨੂੰ ਲਗਭਗ 8 ਘੰਟੇ ਦਾ ਬਿਜਲੀ ਕਟ ਰਿਹਾ। ਇਸ ਤੋਂ ਬਾਅਦ ਰਾਤ ਸ਼ਹਿਰ ਦੀ ਬਿਜਲੀ ਸਪਲਾਈ ਵਿੱਚ 8 ਵਜੇ ਨੁਕਸ ਪੈਦਾ ਹੋ ਗਿਆ। ਬਿਜਲੀ ਕਰਮੀ ਦੇਰ ਰਾਤ ਨੁਕਸ ਲਭਣ ਦੀ ਕੋਸ਼ਿਸ਼ ਕਰਦੇ ਰਹੇ। ਪਰੰਤੁ ਸਾਰੀ ਰਾਤ ਗੁਜ਼ਰ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਨਾਕਾਮੀ ਹੀ ਮਿਲੀ। ਅੱਜ ਵੀਰਵਾਰ ਸੇਵਰੇ 10 ਵਜੇ ਤੋਂ ਬਾਅਦ ਬਿਜਲੀ ਸਪਲਾਈ ਵਿੱਚ ਆਇਆ ਨੁਕਸ ਮਿਲ ਸਕਿਆ ਅਤੇ ਉਸਤੇ ਬਾਅਦ ਹੀ ਬਿਜਲੀ ਦੀ ਸਪਲਾਈ ਚਾਲੂ ਹੋ ਸਕੀ। ਇਸੇ ਪ੍ਰਕਾਰ ਕਾਦੀਆਂ ਨਿਵਾਸਿਆਂ ਨੂੰ ਲਗਭਗ 24 ਘੰਟੇ ਤੱਕ ਬਿਜਲੀ ਤੋਂ ਮਹਿਰੂਮ ਰਹਿਣਾ ਪਿਆ। ਇਹ ਸਾਰੀ ਗੜਬੜ ਪਾਵਰਕਾਮ ਅਧਿਕਾਰਿਆਂ ਦੀ ਲਾਹਪ੍ਰਵਾਹੀ ਕਾਰਨ ਹੈ। ਜੋਕਿ ਸਹੀ ਰਿਪੋਰਟ ਉਚ ਅਧਿਕਾਰਿਆਂ ਤੱਕ ਸਮੇਂ ਸਿਰ ਨਹੀਂ ਦਿੰਦੇ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |
Useronline Insert Failed >