ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਗੁਜ਼ਰਾਂਵਾਲਾ ਸਥਿਤ ਸ਼ੇਰੇ-ਪੰਜਾਬ ਦੇ ਪਿਤਾ ਦੀ ਸਮਾਧ ਅਤੇ ਬਾਰਾਂਦਰੀ ਦਾ ਵਜੂਦ ਖਤਰੇ 'ਚ-ਕੋਛੜ

ਅੰਮ੍ਰਿਤਸਰ, 14 ਜੂਨ : ਪਾਕਿਸਤਾਨ ਦੇ ਗੁਜ਼ਰਾਂਵਾਲਾ ਸ਼ਹਿਰ 'ਚ ਸਥਿਤ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ੍ਰ. ਮਹਾਂ ਸਿੰਘ ਸ਼ੁੱਕਰਚਕੀਆ ਦੀ ਸਮਾਧ ਅਤੇ ਬਾਰਾਂਦਰੀ ਕਿਸੇ ਵੀ ਸਮੇਂ ਜ਼ਮੀਨਦੋਜ਼ ਹੋ ਸਕਦੀ ਹੈ।ਅੱਜ ਦੁਪਿਹਰ ਇਹ ਉਪਰੋਕਤ ਖੁਲਾਸਾ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਗੁਜ਼ਰਾਂਵਾਲਾ ਦੀ ਜੀ.ਟੀ. ਰੋਡ 'ਤੇ ਮੌਜੂਦ ਸ਼ੇਰਾਂ ਵਾਲੇ ਬਾਗ਼ ਦੀ ਨੁਕਰ 'ਚ ਸਥਾਪਿਤ ਸ੍ਰ. ਮਹਾਂ ਸਿੰਘ ਦੀ ਸਮਾਧ ਦਾ ਵੱਡਾ ਹਿੱਸਾ ਸੰਨ 1992 ਵਿਚ ਦੰਗਾਕਾਰੀਆਂ ਵਲੋਂ ਗਿਰਾ ਦਿੱਤੇ ਜਾਣ ਤੋਂ ਬਾਅਦ ਇਸ ਦੀ ਕੋਈ ਮੁਰਮੰਤ ਨਾ ਕਰਵਾਏ ਜਾਣ ਕਰਕੇ ਹੁਣ ਸਮਾਧ ਦੀ ਹਾਲਤ ਅਤੀ ਚਿੰਤਾਜਨਕ ਬਣ ਚੁਕੀ ਹੈ ਅਤੇ ਇਹ ਵਿਰਾਸਤੀ ਸਮਾਰਕ ਕਿਸੇ ਵੀ ਸਮੇਂ ਜਮੀਨਦੋਜ਼ ਹੋ ਸਕਦਾ ਹੈ।ਉਹਨਾਂ ਦੱਸਿਆ ਕਿ ਸਮਾਧ ਦੇ ਆਸ-ਪਾਸ ਦੇ ਕਮਰਿਆਂ ਵਿਚ ਮੌਜੂਦਾ ਸਮੇਂ ਐਮ.ਸੀ. ਗਰਲਜ਼ ਮਿਡਲ ਸਕੂਲ ਸੇਵਾਂਵਾ ਦੇ ਰਿਹਾ ਅਤੇ ਗੁਰਦੁਆਰੇ ਦੀ ਸ਼ਕਲ 'ਚ ਬਣਾਈ ਗਈ ਸਮਾਧ ਦੇ ਗੁੰਬਜ਼ ਅਤੇ ਹੇਠਲੇ ਕਮਰੇ ਨੂੰ ਸਟੋਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਦੇ ਅੰਦਰ-ਬਾਹਰ ਮਲਬੇ ਦੇ ਢੇਰ ਲੱਗੇ ਹੋਏ ਹਨ।ਸ਼੍ਰੀ ਕੋਛੜ ਦੇ ਅਨੁਸਾਰ ਇਸ ਮੌਜੂਦਾ ਸਮਾਧ ਦਾ ਨਿਰਮਾਣ ਸ੍ਰ. ਹਰੀ ਸਿੰਘ ਨਲਵਾ ਨੇ 12,000 ਰੁਪਏ ਦੀ ਲਾਗਤ ਨਾਲ ਕਰਵਾਇਆ ਸੀ, ਜਿਸ ਦਾ ਵੇਰਵਾ 'ਉਮਦਾਤੁੱਤਵਾਰੀਖ਼ ਦਫ਼ਤਰ ਸੋਮ', ਹਿੱਸਾ ਦੋਮ ਦੇ ਸਫ਼ਾ 298-299 'ਤੇ ਵੀ ਦਰਜ਼ ਹੈ।ਉਹਨਾਂ ਦੱਸਿਆ ਕਿ ਸ਼ੇਰਾਂ ਵਾਲਾ ਬਾਗ਼ ਵਿਚ ਹੀ ਸ੍ਰ. ਮਹਾਂ ਸਿੰਘ ਵਲੋਂ ਬਣਵਾਈ ਦੋ-ਮੰਜ਼ਲਾ ਬਾਰਾਂਦਰੀ ਜਿਸ ਦੀ ਉਪਰਲੀ ਮੰਜ਼ਿਲ ਵਿਚ ਲਾਇਬ੍ਰੇਰੀ ਅਤੇ ਹੇਠਲੀ ਮੰਜ਼ਿਲ ਵਿਚ ਮਿਉਜ਼ੀਅਮ ਸ਼ੁਰੂ ਕੀਤਾ ਗਿਆ ਸੀ, ਦੀ ਸੇਵਾ-ਸੰਭਾਲ ਨਾ ਰੱਖੇ ਜਾਣ ਕਰਕੇ ਉਹ ਖੰਡਰ ਦਾ ਰੂਪ ਲੈ ਚੁਕੀ ਹੈ ਅਤੇ ਪਾਕਿਸਤਾਨ ਸਰਕਾਰ ਇਸ ਵਿਰਾਸਤੀ ਸਮਾਰਕ ਦੇ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਜਾਣ ਦੀ ਉਡੀਕ ਕਰ ਰਿਹਾ ਪ੍ਰਤੀਤ ਹੋ ਰਿਹਾ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਉਪਰੋਕਤ ਵਿਰਾਸਤੀ ਸਮਾਰਕਾਂ ਦਾ ਨਵ-ਨਿਰਮਾਣ ਕਰਵਾ ਕੇ ਇਨ੍ਹਾਂ ਦੀ ਸੁੱਰਖਿਆ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਤਿਹਾਸਕਾਰ ਕੋਛੜ ਇਸ ਤੋਂ ਪਹਿਲਾਂ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਪਾਕਿਸਤਾਨ ਸਥਿਤ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਯਾਦਗਾਰਾਂ ਸਹਿਤ ਇਕ ਦਰਜਨ ਦੇ ਕਰੀਬ ਸਿੱਖ ਯਾਦਗਾਰਾਂ ਸਹਿਤ ਨੂੰ ਪਾਕਿਸਤਾਨੀ ਭੂ-ਮਾਫ਼ੀਆ ਵਲੋਂ ਕਮਰਸ਼ੀਅਲ ਪਲਾਜ਼ੇ ਬਣਾਏ ਜਾਣ ਹਿਤ ਗਿਰਾਏ ਜਾਣ ਤੋਂ ਬਚਾ ਚੁਕੇ ਹਨ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |