ਕਾਦੀਆਂ 5ਜੁਲਾਈ (ਮਕਬੂਲ ਅਹਿਮਦ): ਅੱਜ ਸ਼ਾਂਮ ਕਾਦੀਆਂ ਕੈਮਿਸਟ ਅਸੋਸਿਏਸ਼ਨ ਦੀ ਮੀਟਿੰਗ ਕਾਦੀਆਂ ਥਾਣਾ ਮੁੱਖੀ ਸੂਬਾ ਸਿੰਘ ਨਾਲ ਹੋਈ। ਇਸ ਮੀਟਿੰਗ ਵਿੱਚ ਕਾਦੀਆਂ ਦੇ ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਭਾਟੀਆ ਸੁੱਖ ਮੈਡੀਕਲ ਦੀ ਅਗਆਈ ਹੇਠ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਮੋਕੇ ਤੇ ਸਥਾਣਕ ਐਸ਼ਐਚæਉ ਸੂਬਾ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ ਹਨ ਕਿ ਨਸ਼ਿਆਂ ਨੂੰ ਠੱਲ ਪਾਈ ਜਾਵੇ। ਇਸ ਮਕਸਦ ਨੂੰ ਹਾਸਿਲ ਕਰਨ ਲਈ ਐਸ਼ਐਸ਼ਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਸ਼ਿਆਂ ਦੇ ਕੋਹੜ ਨੂੰ ਠੱਲ ਪਾਉਣ ਲਈ ਸਾਥ ਦੇਣ। ਅਤੇ ਕਿਸੇ ਨੂੰ ਵੀ ਅਜਿਹੀ ਦਵਾਈ ਨਾ ਵੇਚਣ ਜੋ ਨਸ਼ਾਂ ਦੇ ਮਕਸਦ ਲਈ ਵਰਤੋਂ ਕੀਤੀ ਜਾ ਸਕਦੀ ਹੋਵੇ। ਇਸ ਮੋਕੇ ਤੇ ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਭਾਟੀਆ ਨੇ ਕਿਹਾ ਕਿ ਸਾਡੇ ਕੈਮਿਸਟ ਸਰਕਾਰ ਦੇ ਦਿਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਕਿਹਾ ਸਾਡੀ ਅਸੋਸੀਏਸ਼ਨ ਨਸ਼ਿਆਂ ਦੇ ਸਖ਼ਤ ਵਿਰੁਧ ਹੈ। ਉਨ੍ਹਾਂ ਯਕੀਨ ਦਵਾਇਆ ਕਿ ਜੋ ਵੀ ਸਹਿਯੋਗ ਹੋਵੇਗਾ ਉਹ ਪੁਲਿਸ ਨੂੰ ਦੇਣਗੇ।
21 May, 2013-Tuesday
ਐਸ਼ਐਚ ਉ ਕਾਦੀਆਂ ਦੀ ਕੈਮਿਸਟਾਂ ਨਾਲ ਮੀਟਿੰਗ



