
ਕੈਪਸ਼ਨ : ਸ. ਪਰਮਦੀਪ ਸਿੰਘ ਗਿੱਲ ਅਤੇ ਸਮੂਹ ਪਿੰਡ ਸੰਤ ਨਗਰ ਵਾਸੀ ਜਸਪ੍ਰੀਤ ਸਿੰਘ ਵਿੱਕੀ ਦੇ ਅਕਾਲੀ ਦਲ 'ਚ ਆਉਂਣ ਸਮੇਂ ਤਲਵਾਰ ਭੇਂਟ ਕਰਕੇ ਸਨਮਾਨ ਕਰਦੇ ਹੋਏ।
ਮੋਗਾ, 12 ਜੁਲਾਈ (ਸੁਖਜੀਵਨ ਸਿੰਘ ਕੁੱਸਾ) :ਹਲਕਾ ਮੋਗਾ ਨੂੰ ਵਿਕਾਸ ਪੱਖੋਂ ਅੱਗੇ ਤੋਰਨ ਲਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਾਬਕਾ ਡੀ.ਜੀ.ਪੀ. ਸ. ਪਰਮਦੀਪ ਸਿੰਘ ਗਿੱਲ ਦਿਨ-ਰਾਤ ਇੱਕ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਪ੍ਰੀਤ ਸਿੰਘ ਵਿੱਕੀ ਸਰਪੰਚ ਸੰਤ ਨਗਰ ਸਿੰਘ ਪ੍ਰੈਸ ਰਿਲੀਜ਼ ਰਾਹੀਂ ਕੀਤਾ। ਉਨ੍ਹਾਂ ਦੱਸਿਆ ਕਿ ਜਿੱਥੇ ਪੂਰੇ ਪੰਜਾਬ ਅੰਦਰ ਵਿਕਾਸ ਦੀ ਹਵਾ ਚੱਲ ਰਹੀ ਹੈ, ਉਥੇ ਹਲਕਾ ਮੋਗਾ ਨੂੰ ਵੀ ਪੰਜਾਬ ਸਰਕਾਰ ਮੋਹਰੀ ਕਤਾਰ ਵਿੱਚ ਰੱਖ ਕੇ ਵਿਕਾਸ ਕਰ ਰਹੀ ਹੈ, ਜਿਸ ਦਾ ਸਬੂਤ ਪਿਛਲੇ ਦਿਨੀਂ ਮੋਗਾ ਨੂੰ ਕਾਰਪੋਰੇਸ਼ਨ ਦਾ ਦਰਜਾ ਦੇਣਾ ਵੀ ਹੈ। ਜਸਪ੍ਰੀਤ ਵਿੱਕੀ ਨੇ ਕਿਹਾ ਕਿ ਜਦ ਮੈਂ ਪਹਿਲਾਂ ਕਾਂਗਰਸੀ ਪਾਰਟੀ ਵਿੱਚ ਸੀ ਤਾਂ ਮੈਂ ਪੂਰੀ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਲਈ ਲੋਕਾਂ ਦੀ ਸੇਵਾ ਕਰਕੇ ਪਾਰਟੀ ਦੀ ਸੁੱਖ ਮੰਗੀ ਸੀ, ਉਸੇ ਤਰ੍ਹਾਂ ਹੁਣ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਗਿਆ ਹਾਂ, ਦਿਨ-ਰਾਤ ਇੱਕ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਦੀ ਸੇਵਾ ਕਰਕੇ ਘਰ-ਘਰ ਪਹੁੰਚਾਵਾਂਗਾ। ਪਿੰਡ ਸੰਤ ਨਗਰ ਜੋ ਕਿ ਵਿਕਾਸ ਪੱਖੋਂ ਕਾਫ਼ੀ ਪਛੜਿਆ ਹੋਇਆ ਸੀ, ਉਸ ਪਿੰਡ ਨੂੰ ਸ. ਗਿੱਲ ਵੱਲੋਂ ਦੁਆਈ ਗਈ ਗ੍ਰਾਂਟ ਅਤੇ ਸੜਕ ਦੀ ਮੁਰੰਮਤ ਕਰਵਾਉਣ ਲਈ ਅਸੀਂ ਸਮੂਹ ਪਿੰਡ ਵਾਸੀ ਡੀ.ਜੀ.ਪੀ. ਸਾਹਿਬ ਦੇ ਧੰਨਵਾਦੀ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਸਹੂਲਤਾਂ ਤੋਂ ਵਾਂਝਾ ਰਿਹਾ ਸਾਡਾ ਪਿੰਡ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇਗਾ। ਜੇਕਰ ਅਜਿਹੇ ਯਤਨ ਹਲਕਾ ਮੋਗਾ ਅੰਦਰ ਹੁੰਦੇ ਰਹੇ ਤਾਂ ਜਲਦੀ ਹੀ ਇੱਕ ਦਿਨ ਜਰੂਰ 'ਮੇਰਾ ਸੋਹਣਾ ਮੋਗਾ' ਦਾ ਨਾਅਰਾ ਸਾਕਾਰ ਹੋਵੇਗਾ। ਇਸ ਸਮੇਂ ਇਨ੍ਹਾਂ ਨਾਲ ਬਲਜਿੰਦਰ ਬੋਪਾਰਾਏ, ਸਟਾਲਨਪ੍ਰੀਤ ਸਿੰਘ ਪੰਚ, ਗੁਰਦੀਪ ਕੌਰ ਪੰਚ, ਗਗਨਦੀਪ ਨਾਹਰ, ਪਰਮਿੰਦਰ ਰਿੰਕਾ, ਜਗਸੋਹਣ ਸੋਨੀ, ਜਸਵੀਰ ਸਿੰਘ, ਲਖਵਿੰਦਰ ਸਿੰਘ ਲੱਖਾ, ਜਸਵਿੰਦਰ ਸਿੰਘ, ਹਰਬੰਸ ਸਿੰਘ ਲੱਕੀ, ਜਸਕਰਨ ਮੱਲ੍ਹੀ, ਲਵਪ੍ਰੀਤ ਬਰਾੜ, ਦਲਜੀਤ ਸਿੰਘ ਦੀਪਾ, ਪਰਮਜੀਤ ਸਿੰਘ ਪੰਮਾ, ਲਖਵੀਰ ਕੌਰ ਅਤੇ ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ।



