ਐਸ.ਐਮ.ਓ ਅਮਰਜੀਤ ਕੌਰ ਨੇ ਕੀਤਾ ਪੋਸਟਰ ਰੀਲੀਜ਼

ਮੋਗਾ, 06 ਜੂਨ (ਸਵਰਨ ਗੁਲਾਟੀ) : ਪਿੰਡ ਦੌਧਰ ਵਿਖੇ ਮਲੇਰੀਆ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਐਸ.ਐਮ.ਓ. ਢੁੱਡੀਕੇ ਅਮਰਜੀਤ ਕੌਰ ਨੇ ਰੂਰਲ ਐਨ.ਜੀ.ਓ. ਅਤੇ ਤਾਲਮੇਲ ਕਮੇਟੀ ਵੱਲੋਂ ਤਿਆਰ ਕੀਤਾ ਪੋਸਟਰ ਜਾਰੀ ਕੀਤਾ। ਅਮਰਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਦੇ ਰੋਗਾਂ ਤੋਂ ਬਚਣ ਦੇ ਉਪਾਅ ਦੱਸਦਿਆਂ ਸਿਹਤ ਮਹਿਕਮੇ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲੈਣ ਲਈ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਤੇ ਕੌਮੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਜਗਰਾਜ ਸਿੰਘ ਦੌਧਰ ਨੇ ਸਿਹਤ ਮਹਿਕਮੇ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਸਿਹਤ ਸਿੱਖਿਆ ਤੇ ਮੁੱਢਲੀਆਂ ਲੋੜਾਂ ਪ੍ਰਤੀ ਗੰਭੀਰ ਹੈ। ਸਾਨੂੰ ਖੁਦ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ, ਜੋ ਸਮੇਂ ਦੀ ਲੋੜ ਹੈ। ਰਾਜ ਕੁਮਾਰ ਬਲਾਕ ਐਜੂਕੇਟਰ, ਮਾਸਟਰ ਹਰਚਰਨ ਸਿੰਘ ਪ੍ਰਧਾਨ ਕੋ.ਅਪ.ਸੋਸਾਇਟੀ, ਡਾ. ਸੁਖਦੀਪ ਸ਼ਰਮਾ, ਡਾ. ਰਾਜਵਿੰਦਰ ਸਿੰਘ ਰੌਂਤਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਲਈ ਆਪਣੇ ਅਤੇ ਆਲੇ-ਦੁਆਲੇ ਪ੍ਰਤੀ ਸੁਚੇਤ ਹੋਣ ਲਈ ਕਿਹਾ। ਕੁਲਬੀਰ ਸਿੰਘ ਢਿੱਲੋਂ ਕਨਵੀਨਰ ਪੈਰਾ ਮੈਡੀਕਲ ਮੋਗਾ ਨੇ ਸਟੇਜ ਸੰਚਾਲਨ ਕਰਦਿਆਂ ਭਰੋਸਾ ਦੁਆਇਆ ਕਿ ਉਹ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਹਨ। ਉਸ ਸਮੇਂ ਪਵਨ ਕੁਮਾਰ ਪੱਤੋ, ਚਮਕੌਰ ਸਿੰਘ ਬੱਧਨੀ, ਕੁਸ਼ਮਾਕਰਨੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਸਿੱਧੂ, ਕਮਲਜੀਤ ਕੌਰ, ਇੰਦਰਜੀਤ ਕੌਰ, ਗੁਰਦੀਪ ਕੌਰ, ਕੁਲਵੰਤ ਕੌਰ, ਪ੍ਰਵੀਨ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਨਿਰਮਲ ਸਿੰਘ ਕੁੱਸਾ, ਨੀਰੂ, ਗੁਰਜੰਟ ਸਿੰਘ ਸਮੇਤ ਪਿੰਡ ਦੇ ਮੋਹਤਬਰ ਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।



