

ਤਸਵੀਰ: ਪੰਜਾਬੀ ਲੇਖਕ ਸਭਾ ਕਵੈਂਟਰੀ ਵੱਲੋਂ ਕਰਵਾਏ ਸਲਾਨਾ ਸਾਹਿਤਕ ਸਮਾਗਮ ਮੌਕੇ ਕਿਤਾਬਾਂ ਰਿਲੀਜ਼ ਕਰਦੇ ਹੋਏ ਸਾਹਿਤਕਾਰ ਅਤੇ ਸਰੋਤੇ
ਕਾਵੈਂਟਰੀ - (ਸੰਤੋਖ ਸਿੰਘ ਹੇਅਰ) ਪਿਛਲੇ ਬਾਰਾਂ ਸਾਲਾਂ ਤੋਂ ਲਗਾਤਾਰ ਹਰ ਸਾਲ ਸਮਾਗਮ ਕਰਵਾ ਰਹੀ ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ ਇਸ ਸਾਲ ਦਾ ਸਾਹਿਤਕ ਇਕੱਠ 23 ਜੂਨ ਨੂੰ ਰਾਮਗੜ੍ਹੀਆ ਫੈਮਲੀ ਸੈਂਟਰ ਵਿਖੇ ਕਰਵਾਇਆ ਗਿਆ,ਜਿਸ ਵਿਚ ਇੰਡੀਆ ਤੋਂ ਆਏ ਹੋਏ ਸਾਹਿਤਕਾਰ ਡਾ. ਅਮਰੀਸ਼, ਪ੍ਰਮਜੀਤ ਕੋਰ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ,ਡਾ. ਜਸਪਾਲ ਕੋਰ,ਡਾ.ਕੁਲਵਿੰਦਰ ਕੋਰ ਅਤੇ ਇੰਗਲੈਂਡ ਭਰ ਦੇ ਪ੍ਰਮੁੱਖ ਸਾਹਿਤਕਾਰਾਂ ਨੇ ਹਿੱਸਾ ਲਿਆ।
ਸਮਾਗਮ ਦੇ ਪਹਿਲੇ ਭਾਗ ਵਿਚ ਕ੍ਰਿਪਾਲ ਪੂੰਨੀ ਦੀ ਕਿਤਾਬ 'ਪਰਵਾਜ਼ ਅਤੇ ਪਰਵਾਸ' ਉੱਤੇ ਡਾ. ਰਤਨ ਰੀਹਲ ਹੋਰਾਂ ਆਪਣਾ ਲਿਖਿਆ ਹੋਇਆ ਪਰਚਾ ਸਰੋਤਿਆ ਨਾਲ ਸਾਂਝਾ ਕੀਤਾ।ਜਿਸ ਉੱਪਰ ਖੂਬ ਭਰਵੀਂ ਅਤੇ ਭਖਵੀਂ ਬਹਿਸ ਹੋਈ।ਉਪਰੰਤ ਵਿਦੇਸ਼ੀ ਸਾਹਿਤਕਾਰਾਂ ਦੀਆਂ ਕਿਤਾਬਾਂ ਦੀ ਛਪਵਾਈ ਦੌਰਾਨ ਇੰਡੀਆ ਵਿਚ ਪਬਲਿਸ਼ਰਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਠੱਲ ਪਾਉਣ ਲਈ ਡਾ.ਮੰਗਤ ਰਾਮ ਭਰਦਵਾਜ ਅਤੇ ਪ੍ਰਸਿੱਧ ਨਾਵਲਕਾਰ ਮੋਹਣ ਸਿੰਘ ਕੁੱਕੜਪਿੰਡੀਆ ਵਲੋਂ ਜ਼ਬਰਦਸਤ ਮੁਹਿੰਮ ਸ਼ੁਰੂ ਕਰਨ ਲਈ ਸੁਝਾਉ ਪੇਸ਼ ਕੀਤੇ ਗਏ;ਜਿਨਾ੍ਹਂ ਦੀ ਹਾਜ਼ਰ ਬੁੱਧੀਜੀਵੀਆਂ ਵਲੋਂ ਖੂਬ ਸ਼ਲਾਘਾ ਕੀਤੀ ਗਈ ਅਤੇ ਇਕ ਕਮੇਟੀ ਦਾ ਸਗੰਠਨ ਕਰਨ ਲਈ ਹਰ ਸੰਭਵ ਮੱਦਤ ਕਰਨ ਦਾ ਵਾਇਦਾ ਕੀਤਾ।ਇਸ ਭਾਗ ਦੇ ਪ੍ਰਧਾਨਗੀ ਮੰਡਲ ਵਿਚ ਹਰਬਖਸ਼ ਸਿੰਘ ਮਕਸੂਦਪੂਰੀ, ਡਾ.ਅਮਰੀਸ਼, ਕੌਸਲਰ ਮੋਤਾ ਸਿੰਘ ਅਤੇ ਮਨਮੋਹਨ ਸਿੰਘ ਮਹੈੜੂ ਸਸ਼ੋਭਿਤ ਹੋਏ।
ਸਮਾਗਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਬਲਦੇਵ ਸਿੰਘ ਸੜਕਨਾਮਾ,ਡਾ.ਦਵਿੰਦਰ ਕੋਰ,ਦਲਵੀਰ ਕੋਰ,ਡਾ.ਜਸਪਾਲ ਕੋਰ,ਡਾ.ਕੁਲਵਿੰਦਰ ਕੋਰ ਅਤੇ ਰਾਣੀ ਕਵਰੇਵਾਲ ਨੇ ਹਿੱਸਾ ਲਿਆ।'ਗੋਰੀਆਂ'ਮੋਹਣ ਸਿੰਘ ਕੁਕੜਪਿੰਡੀਆ 'ਦਾਇਰੇ ਦੇ ਸਾਹਿਤਕਾਰ ਭਾਗ ਦੋ'ਡਾ. ਰਤਨ ਰੀਹਲ, 'ਜੂਹ ਵਿਚ ਰੂਹ' ਮਹਿੰਦਰ ਸਿੰਘ ਰਾਏ, ਇਨਾ੍ਹਂ ਤਿੰਨ ਕਿਤਾਬਾਂ ਦੀ ਮੁੰਹ ਦਿਖਾਈ ਕੀਤੀ ਗਈ। ਹਾਜ਼ਰ ਸਾਹਿਤਕਾਰਾਂ ਵਿਚ- ਸੰਤੋਖ ਧਾਲੀਵਾਲ, ਹਰਬਖਸ਼ ਮਕਸੂਦਪੂਰੀ, ਜਸਵਿੰਦਰ ਮਾਨ, ਇੰਦਰਜੀਤ ਸਿੰਘ ਜੀਤ,ਚੰਨ ਜੰਡਿਆਲਵੀ,ਸਤਪਾਲ ਡੁੱਲਕੂ,ਮਨਮੋਹਨ ਸਿੰਘ ਮਹੈੜੂ,ਕੋਂਸਲਰ ਮੋਤਾ ਸਿੰਘ,ਹਰਭਜਨ ਸਿੰਘ ਬਾਗੜੀ,ਮੋਹਣ ਸਿੰਘ ਕੁਕੜਪਿੰਡੀਆ,ਡਾ.ਮੰਗਤ ਰਾਮ ਭਰਦਵਾਜ,ਰਣਜੀਤ ਸਿੰਘ ਰਾਣਾ,ਮਹਿੰਦਰ ਸਿੰਘ ਦਿਲਬਰ,ਡਾ.ਅਮਰੀਸ਼,ਵਰਿੰਦਰ ਪਰਹਾਰ, ਜਸ਼, ਸੋਹਣ ਚੀਮਾ, ਡਾ.ਦਵਿੰਦਰ ਕੋਰ, ਡਾ.ਕਰਨੈਲ, ਹਰਜੀਤ ਅਟਵਾਲ, ਸੁਰਿੰਦਰ ਸੀਹਰਾ, ਨਸੀਮ ਚੌਹਾਨ,ਸੱਤਿਆ ਚੰਦੜ,ਇੰਦਰਜੀਤ ਗੁਗਨਾਣੀ,ਡਾ.ਜਸਪਾਲ ਕੋਰ,ਡਾਂ.ਕੁਲਵਿੰਦਰ ਕੋਰ,ਕੁਲਵੰਤ ਸਿੰਘ ਢੇਸੀ,ਮਹਿੰਦਰ ਸਿੰਘ ਰਾਏ, ਪ੍ਰਮਿੰਦਰ ਸਿੱਧੂ, ਦਲਵੀਰ ਕੋਰ, ਸ਼ਿੰਦਾ ਸੁਰੀਲਾ, ਡਾ.ਰਤਨ ਰੀਹਲ, ਬਲਦੇਵ ਮਸਤਾਨਾ, ਰਾਣੀ ਕਵਰੇਵਾਲ, ਸੁਰਿੰਦਰ ਗਾਖਲ, ਸੁਰਿੰਦਰ ਮਾਹਲ, ਨਸ਼ੱਤਰ ਸਿੰਘ ਭੋਗਲ, ਸਤਨਾਮ ਗਿੱਲ, ਖਰਲਵੀਰ, ਜੋਸ਼ੀ ਰਾਮ ਸਹੋਤਾ, ਬਲਬੀਰ ਦਰਦੀ, ਬਲਦੇਵ ਸਿੰਘ ਸੜਕਨਾਮਾ, ਬੰਟੀ, ਮਹਿੰਦਰਪਾਲ ਸਿੰਘ ਧਾਲੀਵਾਲ, ਜੋਗਾ ਸਿੰਘ ਬੋਲਾ ਤੇ ਕ੍ਰਿਪਾਲ ਪੂੰਨੀ ਨੇ ਹਾਜ਼ਰੀ ਲਗਾਈ।ਸਟੇਜ ਦੀ ਕਾਰਵਾਈ ਸੁਰਿੰਦਰਪਾਲ ਸਿੰਘ,ਕੁਲਦੀਪ ਬਾਂਸਲ ਅਤੇ ਸੰਤੋਖ ਸਿੰਘ ਹੇਅਰ ਨੇ ਨਿਭਾਈ। ਅੰਤ ਵਿਚ ਪੰਜਾਬੀ ਫੂਡਜ਼ ਵਾਲਿਆਂ ਦੇ ਸਵਾਦਿਸ਼ਟ ਖਾਣੇ ਨਾਲ ਆਏ ਮਹਿਮਾਨਾ ਦੀ ਪੇਟ ਪੂਜਾ ਕਰਨ ਉੱਪਰੰਤ ਸ਼ੁੱਭ ਇਛਾਵਾਂ ਭੇਟ ਕਰਦਿਆਂ ਵਿਦਾਇਗੀ ਲਈ ਗਈ।



